? ਤਰਕਸ਼ੀਲ ਆਨੰਦ-ਕਾਰਜ ਨਾ ਕਰਾਉਣ ਤਾਂ ਕੀ ਕਰਨ।

0
2
Share on Facebook
Tweet on Twitter

ਮੇਘ ਰਾਜ ਮਿੱਤਰ

? ਹੱਥ-ਹਥੌਲਾ ਕਰਨ ਵਾਲੇ ਪੀਲੀਆ ਹੋਣ ਤੇ ਇੱਕ ਧਾਗਾ ਗਲ ਵਿੱਚ ਪਾਉਂਦੇ ਹਨ ਗਲ ਵਿੱਚ ਪਰ ਉਹ ਵਧਦਾ ਹੀ ਜਾਂਦਾ ਹੈ ਕਿਉਂ?
– ਬਲਵਿੰਦਰ ਬੀਰੂ, ਧੂੜਕੋਟ, ਡਾ. ਜਸਵਿੰਦਰ ਕਾਲਖ, ਅਹਿਮਦਗੜ੍ਹ
– ਤਰਕਸ਼ੀਲ ਨੂੰ ਵਿਆਹ ਕਰਵਾਉਣ ਸਮੇਂ ਕਿਸੇ ਵੀ ਧਰਮ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਜੇ ਹੋ ਸਕੇ ਤਰਕਸ਼ੀਲਾਂ ਨੂੰ ਵਿਆਹ ਦੀਆਂ ਰਸਮਾਂ ਆਪਣੇ ਢੰਗ ਰਾਹੀਂ ਹੀ ਕਰਨੀਆਂ ਚਾਹੀਦੀਆਂ ਹਨ।
– ਧਾਗਾ ਸੂਤ ਦਾ ਹੁੰਦਾ ਹੈ। ਸੂਤ ਰੂੰ ਤੋਂ ਬਣਦਾ ਹੈ। ਇਸ ਲਈ ਇਹ ਖਿੱਚੇ ਤੋਂ ਵਧਦਾ ਜਾਂਦਾ ਹੈ।
***
? ਜੇਕਰ ਕੋਈ ਨੌਜਵਾਨ ਜਾਂ ਮੁਟਿਆਰ ਗੈਰ ਕੁਦਰਤੀ ਮੌਤ ਮਰ ਜਾਂਦੀ ਹੈ। ਕੀ ਉਸਦੀ ਭਟਕਦੀ ਰੂਹ (ਲੋਕਾਂ ਦੇ ਕਹਿਣ ਮੁਤਾਬਕ) ਕਿਸੇ ਹੋਰ ਵਿਅਕਤੀ (ਲੜਕੀ, ਲੜਕਾ ਜਾਂ ਇਸਤਰੀ) ਨੂੰ ਆਪਣੀ ਪਕੜ ਵਿੱਚ ਲੈ ਸਕਦੀ ਹੈ ? ਅਜਿਹੇ ਰੋਗੀ ਡਾਕਟਰੀ ਇਲਾਜ ਦੀ ਥਾਂ ਕਿਸੇ ਸਿਆਣੇ (ਚੇਲਾ) ਵੱਲੋਂ ਠੀਕ ਕੀਤੇ ਜਾਂਦੇ ਹਨ। ਸੰਬੰਧਤ ਰੋਗੀ ਨੂੰ ਠੀਕ ਜਾਂ ਤੰਦਰੁਸਤ ਕਰਨ ਹਿੱਤ ਕੋਈ ਸਿਆਣਾ (ਚੇਲਾ) ਉਸ ਭਟਕਦੀ ਰੂਹ ਦੀ ਪੂਜਾ ਲਈ ਕੁੱਝ ਸਮਾਨ ਭੇਂਟ ਕਰਦਾ ਹੈ ਅਤੇ ਉਸ ਰੋਗੀ ਦੇ ਮੂੰਹੋ ਹੀ ਉਸ ਭਟਕਦੀ ਰੂਹ ਦੀ ਆਵਾਜ਼ ਕਢਵਾਉਂਦਾ ਹੈ। ਸਿਆਣਾ (ਚੇਲਾ) ਕਈ ਜੰਤਰ-ਮੰਤਰ ਪੜ੍ਹਦਾ ਹੈ। ਹਵਨ ਧੂਫ਼ ਪਾਉਂਦਾ ਹੈ। ਆਖ਼ਰ ਉਹ ਭਟਕਦੀ ਰੂਹ ਮਿੰਨਤਾਂ ਤਰਲੇ ਕਰਕੇ ਉਸ ਰੋਗੀ ਨੂੰ ਛੱਡ ਜਾਂਦੀ ਹੈ। ਸਿਆਣਾ (ਚੇਲਾ) ਉਸ ਭਟਕਦੀ ਰੂਹ ਪਾਸੋਂ ਨੱਕ ਨਾਲ ਲਕੀਰਾਂ ਕਢਵਾਕੇ ਵਾਅਦਾ ਲੈਂਦਾ ਹੈ ਕਿ ਉਹ ਮੁੜ ਕੇ ਉਸ ਮਰੀਜ਼ ਕੋਲ ਨਹੀਂ ਆਵੇਗੀ। ਅਜਿਹੇ ਕੇਸਾਂ ਦਾ ਵਿਗਿਆਨਕ ਆਧਾਂਰ ਕੀ ਹੈ ? ਜ਼ਰੂਰ ਦੱਸਣਾ।
? ਅੱਜ ਕੱਲ੍ਹ ਇਹ ਗੱਲ ਹਰ ਘਰ ਦੀ ਚਰਚਾ ਬਣੀ ਹੋਈ ਹੈ ਕਿ ਜਿਹੜੀ ਨਾਨੀ ਆਪਣੇ ਦੋਹਤਿਆਂ (ਸਿਰਫ਼ ਦੋਹਤੇ) ਲਈ ਠੂਠੀਆਂ-ਮਿਸ਼ਰੀ-ਛੁਹਾਰੇ ਲੈਕੇ ਨਹੀਂ ਆਵੇਗੀ ਤਾਂ ਉਸ ਦੇ ਦੋਹਤੇ ਉੱਤੇ ਕੋਈ ਕੁਦਰਤੀ ਆਫ਼ਤ ਆ ਸਕਦੀ ਹੈ। ਸਾਡੇ ਦੁਆਬੇ ਦੇ ਇਲਾਕੇ ਵਿੱਚ ਖਾਸ ਕਰਕੇ ਨਾਨੀਆਂ ਆਪਣੇ ਦੋਹਤਿਆਂ ਲਈ ਠੂਠੀ, ਮਿਸ਼ਰੀ, ਛੁਹਾਰੇ ਲੈ ਕੇ ਆਪਣੇ ਦੋਹਤਿਆਂ ਦੇ ਪਿੰਡ ਆਉਂਦੀਆਂ ਹਨ। ਨਾਨੀ ਆਪਣੇ ਦੋਹਤੇ ਦੇ ਗੁੱਟ ਉੱਤੇ ਮੌਲੀ ਦਾ ਧਾਗਾ ਬੰਨ੍ਹਕੇ ਠੂਠੀ ਵਿੱਚ ਮਿਸ਼ਰੀ ਅਤੇ ਛੁਹਾਰੇ ਰੱਖ ਕੇ ਆਪਣੇ ਦੋਹਤੇ ਦੇ ਹੱਥ ਉੱਪਰ ਰੱਖਦੀ ਹੈ, ਅਤੇ ਉਸ ਦੀ ਲੰਬੀ ਉਮਰ ਅਤੇ ਤੰਦਰੁਸਤੀ ਦੀ ਕਾਮਨਾ ਕਰਦੀ ਹੈ। ਜਿਨ੍ਹਾਂ ਘਰਾਂ ਵਿੱਚ ਨਾਨੀ ਨਹੀਂ (ਮਤਲਬ ਨਾਨੀ ਸਵਰਗ ਵਾਸ) ਹੈ, ਉਥੇ ਇਹ ਸਾਰਾ ਫਰਜ਼ ਮਾਮੀ ਨਿਭਾਉਂਦੀ ਹੈ। ਦੋਹਤਿਆਂ ਦੇ ਘਰੋਂ ਨਾਨੀ ਨੂੰ ਸੂਟ ਦੇ ਕੇ ਨਿਵਾਜਿਆ ਜਾਂਦਾ ਹੈ। ਇਸ ਅਫਵਾਹ ਪਿੱਛੇ ਕਿਸਦਾ ਦਿਮਾਗ ਕੰਮ ਕਰਦਾ ਹੈ ਜਾਂ ਕੋਈ ਸੱਚਾਈ ਹੈ। ਜ਼ਰੂਰ ਦੱਸਣਾ।
– ਸਤਪਾਲ ਨੰਗਲ, ਰੋੜਮਜ਼ਾਰਾ, ਤਹਿ: ਗੜ੍ਹਸ਼ੰਕਰ
– ਇਹਨਾਂ ਕੇਸਾਂ ਦਾ ਵਿਗਿਆਨਕ ਆਧਾਰ ਭੂਤਾਂ-ਪ੍ਰੇਤਾਂ ਦੀ ਹੋਂਦ ਵਿੱਚ ਯਕੀਨ ਰੱਖਣਾ ਹੀ ਹੈ। ਜਿਹੜੇ ਵਿਅਕਤੀ ਇਹਨਾਂ ਵਿੱਚ ਵਿਸ਼ਵਾਸ਼ ਕਰਦੇ ਹਨ ਉਹਨਾਂ ਵਿੱਚ ਇਹਨਾਂ ਦੇ ਪ੍ਰਭਾਵ ਵੀ ਨਜ਼ਰ ਆਉਂਦੇ ਹਨ। ਪਿਛਲੇ 16 ਵਰਿ੍ਹਆਂ ਵਿੱਚ ਅਸੀਂ ਹਜ਼ਾਰਾਂ ਅਜਿਹੇ ਕੇਸਾਂ ਨੂੰ ਉਹਨਾਂ ਵਿੱਚੋਂ ਭੁਤਾਂ-ਪ੍ਰੇਤਾਂ ਦਾ ਵਿਸ਼ਵਾਸ਼ ਖ਼ਤਮ ਕਰਕੇ ਠੀਕ ਕੀਤਾ ਹੈ।
– ਅਜਿਹੀਆਂ ਅਫਵਾਹਾਂ ਭੇਡ ਚਾਲ ਦਾ ਹੀ ਸਿੱਟਾ ਹਨ। ਜਦੋਂ ਵਿਅਕਤੀ ਕੀ, ਕਿਉਂ, ਕਿਵੇਂ, ਕਦੋਂ, ਕਿੱਥੇ ਨੂੰ ਵਰਤਣਾ ਛੱਡ ਦਿੰਦੇ ਹਨ ਤਾਂ ਅਜਿਹੇ ਸਮਾਜ ਵਿੱਚ ਅੰਧ ਵਿਸ਼ਵਾਸਾਂ ਅਤੇ ਅਫਵਾਹਾਂ ਦਾ ਫੈਲਣਾ ਜ਼ਰੂਰੀ ਹੁੰਦਾ ਹੈ।